
ਤੁਹਾਡੇ ਗੇਮ ਪਲਾਨ ਵਿੱਚ ਤੁਹਾਡਾ ਸੁਆਗਤ ਹੈ.
ਇਸ ਲਗਭਗ 30 ਮਿੰਟਾਂ ਦੇ ਆਪਣੀ ਗਤੀ ‘ਤੇ ਚੱਲਣ ਵਾਲੇ ਕੋਰਸ ਨੂੰ ਤੁਹਾਡੇ ਲਈ ਜੂਏ ਦੇ ਵਿਹਾਰਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ, ਇਹ ਪਛਾਣ ਕਰਨ ਲਈ ਕਿ ਤੁਸੀਂ ਆਪਣੀ ਜੂਏ ਦੀ ਯਾਤਰਾ ‘ਤੇ ਕਿੱਥੇ ਹੋ, ਅਤੇ ਇੱਕ ਗੇਮ ਪਲਾਨ ਬਣਾਉਣ ਵਿੱਚ ਤੁਹਾਡੀ ਸਹਾਇਤਾ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ ਤਾਂ ਜੋ ਤੁਸੀਂ ਫੈਸਲਾ ਲੈ ਸਕੋ ਕਿ ਕੀ ਤੁਸੀਂ ਦੁਬਾਰਾ ਜੂਆ ਖੇਡਣਾ ਚਾਹੋਗੇ ਜਾਂ ਬ੍ਰੇਕ ਲੈਣਾ ਚਾਹੋਗੇ।
ਭਾਵੇਂ ਤੁਸੀਂ ਔਨਲਾਈਨ ਜੂਆ ਖੇਡਦੇ ਹੋ ਜਾਂ PlayNow.com ‘ਤੇ ਜਾਂ ਕੈਸੀਨੋ ਵਿੱਚ, ਪਰ ਕੋਰਸਾਂ ਵਿਚਲੀਆਂ ਗਤੀਵਿਧੀਆਂ ਅਤੇ ਜਾਣਕਾਰੀ ਨੂੰ ਇਹਨਾਂ ਕਾਰਨਾਂ ਕਰਕੇ ਬਣਾਇਆ ਗਿਆ ਸੀ
- ਤੁਹਾਡੇ ਜੂਏ ਦੇ ਬਾਰੇ ਸੋਚਣ ਦੇ ਲਈ ਤੁਹਾਨੂੰ ਮੌਕੇ ਦੇਣ ਲਈ
- ਤੁਹਾਨੂੰ ਇਸ ਬਾਰੇ ਫੈਸਲੇ ਕਰਨ ਵਿੱਚ ਸਹਾਇਤਾ ਕਰਨ ਲਈ ਕਿ ਕੀ ਜੂਏ ਵਿੱਚ ਵਾਪਿਸ ਜਾਣਾ ਹੈ ਜਾਂ ਕੀ ਤੁਸੀਂ ਆਪਣੀ ਬ੍ਰੇਕ ਦੇ ਸਮੇਂ ਨੂੰ ਵਧਾਉਣਾ ਚਾਹੁੰਦੇ ਹੋ
- ਤੁਹਾਨੂੰ ਉਹ ਰਣਨੀਤੀਆਂ ਅਤੇ ਟੂਲ ਦੇਣ ਲਈ ਜਿੰਨ੍ਹਾਂ ਦੀ ਤੁਹਾਨੂੰ ਗੇਮ ਪਲਾਨ ਅਤੇ ਆਪਣੇ ਜੂਏ ਦੇ ਟਿੱਚਿਆਂ ਨੂੰ ਪੂਰਾ ਕਰਨ ਲਈ ਲੋੜ ਹੈ
- ਇਸ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਕਿ ਸਹੀ ਸਹਾਇਤਾ ਅਤੇ ਸਰੋਤਾਂ ਨੂੰ ਕਿੱਥੇ ਅਤੇ ਕਿਵੇਂ ਪ੍ਰਾਪਤ ਕਰਨਾ ਹੈ
ਅਸੀਂ ਭਵਿੱਖ ਵਿੱਚ ਜੂਏ ਨੂੰ ਸੁਰੱਖਿਅਤ ਅਤੇ ਮਜ਼ੇਦਾਰ ਰੱਖਣ ਦੇ ਰਸਤੇ ‘ਤੇ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ!
ਇਸ ਕੋਰਸ ਤੋਂ ਕੀ ਉਮੀਦ ਕੀਤੀ ਜਾਏ
ਇਸ ਕੋਰਸ ਵਿੱਚ ਵੀਡਿਓਜ਼, ਅਭਿਆਸ ਅਤੇ ਗਤੀਵਿਧੀਆਂ ਹਨ, ਅਤੇ ਨਾਲ ਦੀ ਨਾਲ ਹੀ ਸੋਚ-ਵਿਚਾਰ ਜਰਨਲ ਵੀ ਹੈ ਜਿਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ, ਪ੍ਰਿੰਟ ਆਊਟ ਕਢਵਾ ਸਕਦੇ ਹੋ ਅਤੇ ਇਸ ‘ਤੇ ਲਿਖ ਸਕਦੇ ਹੋ ਜਾਂ ਆਪਣੇ ਕੰਪਿਊਟਰ ਜਾਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਇਸ ਨੂੰ ਭਰ ਸਕਦੇ ਹੋ।
ਧਿਆਨ ਦਿਓ ਕਿ ਇਸ ਕੋਰਸ ਨੂੰ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਤੁਹਾਡੇ ਕੋਲ ਆਪਣੇ ਜੂਏ ਬਾਰੇ ਸੋਚਣ ਅਤੇ ਇੱਕ ਨਵਾਂ ਗੇਮ ਪਲਾਨ ਬਣਾਉਣ ਦੇ ਲਈ ਜਾਣਕਾਰੀ ਅਤੇ ਸਮਾਂ ਹੋਵੇ। ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਮਿਲੇਗੀ ਕਿ ਤੁਹਾਡੇ ਵੱਲੋਂ ਕੋਰਸ ਨੂੰ ਲੌਂਚ ਕਰਨ ਤੋਂ ਬਾਅਦ ਕੋਰਸ ਵਿੱਚ ਅੱਗੇ ਕਿਵੇਂ ਵਧੀਏ, ਮੀਨੂ ਅਤੇ ਹੋਰਾਂ ਵਿਸ਼ੇਸ਼ਤਾਵਾਂ ਨੂੰ ਕਿਵੇਂ ਵਰਤੀਏ।
ਇਸ ਕੋਰਸ ਨੂੰ ਡੈਸਕਟੌਪ ਕੰਪਿਊਟਰਾਂ, ਲੈਪਟੌਪਾਂ ਅਤੇ ਟੈਬਲੇਟਾਂ ‘ਤੇ ਸਭ ਤੋਂ ਵਧੀਆ ਤਰੀਕੇ ਨਾਲ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ। ਜੇ ਤੁਸੀਂ ਆਪਣਾ ਮੋਬਾਈਲ ਫ਼ੋਨ ਵਰਤ ਰਹੇ ਹੋ, ਤਾਂ ਕੁਝ ਭਾਗਾਂ ਨੂੰ ਪੜ੍ਹਨਾ ਜਾਂ ਉਹਨਾਂ ਨਾਲ ਇੰਟਰੈਕਟ ਕਰਨਾ ਵਧੇਰੇ ਔਖਾ ਹੋ ਸਕਦਾ ਹੈ।
ਸ਼ੁਰੂਆਤ ਕਰਨ ਦੇ ਲਈ ਤਿਆਰ ਹੋ?
